ਗਾਇਕ ਕਲਮ ਚੀਮਾ ਟਰੈਕ ‘ਰੀਬੋਰਨ ਵੰਨਸ ਅਗੈਨ’ ਨਾਲ ਦੇਵੇਗਾ ਦਸਤਕ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰੋਜੈਕਟਰ ਅਤੇ ਸੰਗੀਤਕਾਰ ਪਤਰਸ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਾਇਕ ਕਲਮ ਚੀਮਾ ਆਪਣੇ ਸਿੰਗਲ ਟਰੈਕ ‘ ਰੀਬੋਰਨ ਵੰਨਸ ਅਗੈਨ’ ਨਾਲ ਪੰਜਾਬੀ ਸਰੋਤਿਆਂ ਵਿਚ ਦਸਤਕ ਦੇ ਰਿਹਾ ਹੈ। ਇਸ ਟਰੈਕ ਨੂੰ ਬੀਟ ਮਨਿਸਟਰ ਨੇ ਸੰਗੀਤਕ ਧੁੰਨਾਂ ਪ੍ਰਦਾਨ ਕੀਤੀਆਂ ਹਨ ਜਦਕਿ ਇਸ ਦੇ ਰਚਣਹਾਰੇ ਸਿੱਧੂ ਸਿੱਧਵਾਂ ਵਾਲੇ ਹਨ। ਆਰ ਵੀ ਰਿਕਾਰਡਸ਼ ਦੇ ਲੈਵਲ ਹੇਠ ਰਿਲੀਜ਼ ਹੋਏ ਇਸ ਟਰੈਕ ਦਾ ਵੀਡੀਓ ਕੇ ਏ ਮੀਡੀਆ ਵਲੋਂ ਸ਼ਾਨਦਾਰ ਲੋਕੇਸ਼ਨਾਂ ਵਿਚ ਫਿਲਮਾਇਆ ਗਿਆ ਹੈ। ਗਾਇਕ ਕਮਲ ਚੀਮਾ ਦੇ ਇਸ ਟਰੈਕ ਨੂੰ ਪੰਜਾਬੀ ਸਰੋਤੇ ਜਰੂਰ ਦਿਲੀਂ ਮੁਹੱਬਤ ਦੇਣਗੇ ਅਜਿਹੀ ਆਸ ਉਕਤ ਗਾਇਕ ਦੇ ਦਿਲ ਵਿਚ ਹੈ।