ਗਾਇਕ ਉਂਕਾਰ ਜੱਸੀ ‘ਫ਼ਕੀਰਾ’ ਸਿੰਗਲ ਟਰੈਕ ਨਾਲ ਰੂ-ਬ-ਰੂ

ਫੋਟੋ : - ਸੂਫ਼ੀ ਗਾਇਕ ਉਂਕਾਰ ਜੱਸੀ ਦੇ ਗੀਤ ਫਿਲਮਾਂਕਣ ਸਮੇਂ ਵੱਖ-ਵੱਖ ਕਲਿਪ।

ਸ਼ਾਮਚੁਰਾਸੀ, (ਚੁੰਬਰ) – ਸੂਫ਼ੀ ਗਾਇਕੀ ਵਿਚ ਸ਼ੁਮਾਰ ਖੂੁਬਸੂਰਤ ਅਵਾਜ਼ ਦੇ ਮਾਲਕ ਗਾਇਕ ਉਂਕਾਰ ਜੱਸੀ ਆਪਣੇ ਸਿੰਗਲ ਟਰੈਕ ‘ਫ਼ਕੀਰਾ’ ਨਾਲ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਗਾਇਕ ਉਂਕਾਰ ਜੱਸੀ ਨੇ ਦੱਸਿਆ ਕਿ ਉਸ ਦੇ ਇਸ ਟਰੈਕ ‘ਯਾਰੀ ਜਦੋਂ ਦੀ ਫ਼ਕੀਰਾ ਤੇਰੇ ਨਾਲ ਲਾਈ ਏ’ ਨੂੰ ਯੂ ਟਿਊੁਬ ਚੈਨਲ ਤੇ ਡੇਰਾ ਸੱਚਖੰਡ ਬੱਲਾਂ ਦੇ ਆਸ਼ੀਰਵਾਦ ਨਾਲ ਲਾਂਚ ਕੀਤਾ ਗਿਆ ਹੈ। ਜਿਸ ਨੂੰ ਵੱਖ-ਵੱਖ ਸ਼ੋਸ਼ਲ ਸਾਈਟਾਂ ਤੇ ਪ੍ਰਮੋਸ਼ਨ ਲਈ ਪਾ ਦਿੱਤਾ ਗਿਆ ਹੈ। ਅੰਮ੍ਰਿਤਬਾਣੀ ਸੱਚਖੰਡ ਬੱਲਾਂ ਟੀ ਵੀ ਦੀ ਪੇਸ਼ਕਸ਼ ਇਸ ਧਾਰਮਿਕ ਟਰੈਕ ਨੂੰ ਸੰਗਤਾਂ ਦਾ ਵੱਡਮੁੱਲਾ ਪਿਆਰ ਮਿਲ ਰਿਹਾ ਹੈ। ਜਿਸ ਵਿਚ ਸਤਿਗੁਰੂੁ ਨਿਰੰਜਣ ਦਾਸ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਵੀ ਸੰਗਤ ਨੂੰ ਲਾਈਵ ਕਰਵਾਏ ਗਏ ਹਨ।
6chumber2