ਕ੍ਰਿਸਮਿਸ ਮੌਕੇ ਆਕਲੈਂਡ ਏਅਰਪੋਰਟ ਬਣਿਆ ਪਰਿਵਾਰਿਕ ਮੈਂਬਰਾਂ ਦੇ ਮਿਲਣ ਦਾ ਅੱਡਾ 

ਆਕਲੈਂਡ (ਸਮਾਜ ਵੀਕਲੀ) – ਅੱਜ ਕ੍ਰਿਸਮਿਸ ਦੇ ਤਿਓਹਾਰ ਮੌਕੇ ਜਿੱਥੇ ਦੁਨੀਆਂ ਭਰ ਵਿੱਚ ਜਸ਼ਨ ਮਨਾਏ ਜਾ ਰਹੇ ਹਨ। ਉੱਥੇ ਹੀ ਆਕਲੈਂਡ ਏਅਰਪੋਰਟ ‘ਤੇ ਵੀ ਅੱਜ ਦੇ ਦਿਨ ਪੂਰੀਆਂ ਰੋਣਕਾਂ ਲੱਗੀਆਂ ਹੋਈਆਂ ਹਨ, ਦੂਰੋਂ-ਦੂਰੋਂ ਪੁੱਜੇ ਚਿਰਾਂ ਮਗਰੋਂ ਵੱਖੋ-ਵੱਖ ਪਰਿਵਾਰਿਕ ਮੈਂਬਰ ਏਅਰਪੋਰਟ ‘ਤੇ ਮਿਲ ਰਹੇ ਹਨ, ਕਈਆਂ ਨੂੰ ਰੌਂਦਿਆਂ ਦੇਖਿਆ ਜਾ ਸਕਦਾ ਹੈ, ਕਈਆਂ ਨੂੰ ਹੱਸਦਾ ਦੇਖਿਆ ਜਾ ਸਕਦਾ ਹੈ। ਜਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਤਿਓਹਾਰ ਦਾ ਮਜਾ ਦੁੱਗਣਾ ਕਰਨ ਆਏ ਹਨ ਅਤੇ ਇਸ ਮੌਕੇ ਵੱਖੋ-ਵੱਖ ਜਗਾਹਾਂ ‘ਤੇ ਘੁੰਮਣ ਜਾਣ ਤੋਂ ਇਲਾਵਾ ਕਈ ਤਰ੍ਹਾਂ ਦੇ ਨਿਊਜੀਲੈਂਡ ਦੇ ਵਿਅੰਜਨਾਂ ਦਾ ਸੁਆਦ ਚੱਖਣਾ ਵੀ ਸ਼ਾਮਿਲ ਹੈ।
ਦੱਸਣਯੋਗ ਹੈ ਕਿ ਇੱਕ ਅੰਦਾਜੇ ਅਨੁਸਾਰ 87 ਅੰਤਰ-ਰਾਸ਼ਟਰੀ ਉਡਾਣਾ ਦੇ ਪੱੁਜਣ ਦੀ ਆਸ ਹੈ ਅਤੇ ਇਨ੍ਹਾਂ ਹੀ ਬੋਕਸਿੰਗ ਡੇਅ ਵਾਲੇ ਦਿਨ ਵੀ ਆਉਣਗੀਆਂ।

(ਹਰਜਿੰਦਰ ਛਾਬੜਾ) ਪਤਰਕਾਰ 9592282333