ਕਿੱਕਰ ਪੀਰ ਵਾਲੀ ਕਾਜਵੇ ਦੀ ਖਰਾਬ ਸੜਕ ਨੂੰ ਨੌਜਵਾਨਾਂ ਕੀਤਾ ਦਰੁੱਸਤ

ਫੋਟੋ : - ਸੰਤ ਚਰਨ ਦਾਸ ਭੂਰੀ ਵਾਲੇ ਅਤੇ ਸੰਤ ਪ੍ਰੇਮ ਦਾਸ ਜੀ ਸੇਵਾਦਾਰ ਨੌਜਵਾਨਾਂ ਨੂੰ ਆਸ਼ੀਰਵਾਦ ਦਿੰਦੇ ਹੋਏ।

ਹੁਸ਼ਿਆਰਪੁਰ/ਸ਼ਾਮਚੁਰਾਸੀ 30 ਜੁਲਾਈ, (ਚੁੰਬਰ) (ਸਮਾਜਵੀਕਲੀ) – ਸ਼੍ਰੀਮਾਨ 108 ਸੰਤ ਚਰਨ ਦਾਸ ਜੀ ਅਤੇ ਸੰਤ ਪ੍ਰੇਮ ਦਾਸ ਜੀ ਭੁਰੀ ਵਾਲਿਆਂ ਦੇ ਆਸ਼ੀਰਵਾਦ ਨਾਲ ਬਾਬਾ ਕਿੱਕਰ ਪੀਰ ਵਾਲੀ ਸੜਕ ਵਿਚ ਪੈਂਦੇ ਚੋਅ ਵਿਚ ਪਾਇਪ ਪਾ ਕੇ ਪਾਣੀ ਦਾ ਨਿਕਾਸ ਕਰਨ ਅਤੇ ਉਕਤ ਰਸਤੇ ਨੂੰ ਲੋਕਾਂ ਦੇ ਆਉਣ ਜਾਣ ਲਈ ਦਰੁੱਸਤ ਕਰਨ ਦਾ ਕਾਰਜ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਵਲੋਂ ਕੀਤਾ ਗਿਆ।

ਇਸ ਸਬੰਧੀ ਗੱਲਬਾਤ ਕਰਦਿਆਂ ਸੰਤ ਪ੍ਰੇਮ ਦਾਸ ਅਤੇ ਗੁਰੁ ਕਿਰਪਾ ਡੇਅਰੀ ਪ੍ਰਬੰਧਕ ਦਵਿਦੰਰ ਕੁਮਾਰ ਨੇ ਦੱਸਿਆ ਕਿ ਇਸ ਖਰਾਬ ਕਾਜਵੇ ਕਾਰਨ ਲੋਕਾਂ ਨੂੰ ਕਾਫ਼ੀ ਅਰਸੇ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਮੀਂਹ ਪਾਣੀ ਦੇ ਦਿਨਾਂ ਵਿਚ ਤਾਂ ਇਹ ਰਸਤਾ ਬਿਲਕੁਲ ਹੀ ਖਰਾਬ ਹੋ ਜਾਂਦਾ ਸੀ।

ਗੁਰੂ ਘਰ ਨਾਲ ਅਤੇ ਸੰਤਾਂ ਨਾਲ ਪ੍ਰੇਮ ਰੱਖਣ ਵਾਲੀਆਂ ਸੰਗਤਾਂ ਜਿੰਨ•ਾਂ ਵਿਚ ਦਵਿੰਦਰ ਕੁਮਾਰ, ਤਰਸੇਮ ਲਾਲ, ਮਨਦੀਪ ਕੁਮਾਰ, ਵਿਜੇ ਕੁਮਾਰ, ਸਾਬੀ, ਸੁਖਪ੍ਰੀਤ, ਜਸਪਾਲ, ਅਵਤਾਰ ਸਿੰਘ, ਮਨੀ, ਮਨਪ੍ਰੀਤ, ਲਖਵੀਰ ਆਦਿ ਨੇ ਕਾਫ਼ੀ ਮੇਹਨਤ ਕੀਤੀ ਅਤੇ ਇਸ ਰਸਤੇ ਨੂੰ ਲੰਘਣਯੋਗ ਬਣਾਇਆ। ਬਾਬਾ ਜੀ ਨੇ ਸਾਰੇ ਸੇਵਾਦਾਰਾਂ ਨੂੰ ਆਸ਼ੀਰਵਾਦ ਦੇ ਕੇ ਨਿਵਾਜਿਆ।