ਕਿਸਾਨਾਂ ਦੁਆਰਾ 25 ਸਤੰਬਰ ਦੇ ਪੰਜਾਬ ਬੰਦ ਦਾ ਬਸਪਾ ਕਰੇਗੀ ਸਮਰਥਨ-ਭੌਂਸਲੇ

ਅੰਮਿ੍ਤ ਪਾਲ ਭੌਂਸਲੇ

ਅੱਪਰਾ-ਸਮਾਜ ਵੀਕਲੀ- ਕੇਂਦਰ ਦੀ ਭਾਜਪਾ ਤੇ ਮੋਦੀ ਸਰਕਾਰ ਵਲੋਂ ਜਾਰੀ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਕਿਸਾਨਾਂ ਵਲੋਂ ਕੀਤੇ ਜਾ ਰਹੇ ਪੰਜਾਬ ਬੰਦ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਪੂਰੀ ਤਰਾਂ ਨਾਲ ਸਮਰਥਨ ਕਰੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅੰਮਿ੍ਤ ਪਾਲ ਭੌਂਸਲੇ ਪ੍ਰਧਾਨ ਬਸਪਾ ਜਿਲਾ ਜਲੰਧਰ ਦਿਹਾਤੀ ਨੇ ਕਿਹਾ ਕਿ ਬਸਪਾ ਸਾਂਤਮਈ ਤਰੀਕੇ ਨਾਲ ਇਨਾਂ ਖੇਤੀ ਐਰਡੀਨੈਂਸਾ ਦੇ ਖਿਲਾਫ਼ ਕਿਸਾਨਾਂ ਨਾਲ ਮਿਲ ਕੇ ਜਾਂ ਆਪਣੇ ਪੱਧਰ ’ਤੇ ਵਿਰੋਧ ਪ੍ਰਗਟ ਕਰੇਗੀ। ਉਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੂੰ ਪੋਸਟ ਮੈਟਿ੍ਰਕ ਸ਼ਕਾਲਰਸ਼ਿਪ ਦੇ 64 ਕਰੋੜ ਰੁਪਏ ਡਕਾਰਨ ਵਾਲੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਕੇ ਉਸਦੇ ਖਿਲਾਫ਼ ਸੀ. ਬੀ. ਆਈ. ਜਾਂਚ ਕਰਵਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਜਦੋਂ ਤੱਕ ਦੇਸ਼ ਦੇ ਲੋਕ ਦੇਸ਼ ਦੀ ਵਾਗਡੋਰ ਬਸਪਾ ਦੇ ਹੱਥ ਨਹੀਂ ਸੌਪਣਗੇ, ਉਦੋਂ ਤੱਕ ਹੀ ਬਾਕੀ ਰਾਜਨੀਤਿਕ ਪਾਰਟੀਆਂ ਕਿਸੇ ਨਾ ਕਿਸੇ ਬਹਾਨੇ ਉਨਾਂ ਦਾ ਸ਼ੌਸ਼ਣ ਕਰਦੀਆਂ ਰਹਿਣਗੀਆਂ।