‘ਕਲਾਕਾਰ ਕੀ ਕਰਨਗੇ’ ਸਿੰਗਲ ਟਰੈਕ ਲੈ ਕੇ ਹਾਜ਼ਰ ਸੁੱਖ ਨੰਦਾਚੌਰੀਆ

ਫੋਟੋ: ਸੁੱਖ ਨੰਦਾਚੌਰੀਏ ਦੇ ਟਰੈਕ 'ਕਲਾਕਾਰ ਕੀ ਕਰਨਗੇ' ਦਾ ਪੋਸਟਰ।

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ) – ਐਚ ਐਸ ਰਿਕਾਰਡਸ ਵਲੋਂ ਸੁਰੀਲੇ ਗਾਇਕ ਸੁੱਖ ਨੰਦਾਚੌਰੀਏ ਦਾ ਸਮੇਂ ਦੀ ਤਰਜਮਾਨੀ ਕਰਦਾ ਨਵਾਂ ਟਰੈਕ ‘ਕਲਾਕਾਰ ਕੀ ਕਰਨਗੇ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕ ਸੁੱਖ ਨੇ ਦੱਸਿਆ ਕਿ ਇਸ ਤੋਂ ਪਹਿਲਾਂ ‘ਤੇਰੀ ਕੁਦਰਤ ਤੋਂ ਬਲਿਹਾਰੀ’ ਉਸ ਦੇ ਆਏ ਟਰੈਕ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ।

ਇਸ ਟਰੈਕ ਨੂੰ ਵੀ ਸਰੋਤੇ ਭਰਵਾਂ ਹੁੰਗਾਰਾ ਦੇਣਗੇ ਇਸ ਆਸ ਨਾਲ ਉਸ ਨੇ ਇਸ ਨੂੰ ਮਾਰਕੀਟ ਅਤੇ ਸ਼ੋਸ਼ਲ ਮੀਡੀਏ ਤੇ ਲਾਂਚ ਕੀਤਾ ਹੈ। ਇਸ ਟਰੈਕ ਦੇ ਗੀਤਕਾਰ ‘ਹੁਣ ਤੇਰੀ ਨਿਗ•ਾ ਬਦਲ ਵਾਲੇ’ ਨਾਮਵਰ ਸ਼ਾਇਰ ਕੁਮਾਰ ਧਾਲੀਵਾਲ ਹਨ। ਇਸ ਦਾ ਸੰਗੀਤ ਰੋਹਿਤ ਸਿੱਧੂ ਨੇ ਤਿਆਰ ਕੀਤਾ ਹੈ। ਜਦਕਿ ਡਾਇਰੈਕਟਰ ਐਚ ਐਸ ਬਿੱਲਾ ਅਤੇ ਐਡੀਟਰ ਆਰ ਐਸ ਰਾਜੀਵ ਕੰਗ ਹਨ।