ਕਰੋਨਾਵਾਇਰਸ: ਅੰਮ੍ਰਿਤਸਰ ਦੀਆਂ 63 ਆਬਾਦੀਆਂ ਇਕਾਂਤਵਾਸ ਕੈਂਪਾਂ ’ਚ ਤਬਦੀਲ

ਅੰਮ੍ਰਿਤਸਰ (ਸਮਾਜਵੀਕਲੀ)ਕਰੋਨਾਵਾਇਰਸ ਨੂੰ ਰੋਕਣ ਲਈ ਸਰਕਾਰ ਦੇ ਆਦੇਸ਼ਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ 63 ਆਬਾਦੀਆਂ ਨੂੰ ਇਕਾਂਤਵਾਸ ਕੈਂਪ ਐਲਾਨਿਆ ਗਿਆ ਹੈ। ਨਗਰ ਨਿਗਮ ਵਲੋਂ ਵਾਰਡ ਪੱਧਰ ’ਤੇ ਬਣਾਈਆਂ ਗਈਆਂ ਟੀਮਾਂ ਇਨ੍ਹਾਂ ਕੈਂਪਾਂ ਵਿਚ ਖਾਣਾ, ਸਫ਼ਾਈ, ਪਾਣੀ ਤੇ ਹੋਰ ਰਾਹਤ ਸਮੱਗਰੀ ਦਾ ਪ੍ਰਬੰਧ ਕਰਨਗੀਆਂ।

ਜ਼ਿਲਾ ਮੈਜਿਸਟਰੇਟ ਵਜੋਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵਲੋਂ ਜਾਰੀ ਕੀਤੇ ਆਦੇਸ਼ਾਂ ਤਹਿਤ ਸ਼ਹਿਰ ਦੀਆਂ 63 ਆਬਾਦੀਆਂ ਨੂੰ ਇਕਾਂਤਵਾਸ ਕੈਂਪ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਆਬਾਦੀਆਂ ਵਿੱਚ ਹਰੀਪੁਰਾ, ਛੋਟਾ ਹਰੀਪੁਰਾ, ਕਿਸ਼ਨਕੋਟ, ਲੋਹਗੜ ਇਲਾਕੇ ਦੇ ਅੰਦਰ ਹਿੰਦੁਸਤਾਨ ਬਸਤੀ, ਸ਼ੇਖਾਂਵਾਲਾ ਕਾਰਖਾਨਾ, ਰਜੀਵ ਗਾਂਧੀ ਨਗਰ , ਤਕੀਆ ਚੰਨਣ ਸ਼ਾਹ, ਲੋਹਗੜ ਦੇ ਬਾਹਰ ਵਰਿਆਮ ਸਿੰਘ ਕਲੋਨੀ, ਅਮਰੀਕ ਸਿੰਘ ਨਗਰ, ਖਾਈ ਮੁਹਲਾ ਤੋਂ ਇਲਾਵਾ ਗੁਜਰਪੁਰਾ, ਗਿਲਵਾਲੀ ਗੇਟ ਦੇ ਬਾਹਰਲਾ ਇਲਾਕਾ, ਗੇਟ ਭੰਗੀਆਂ ਵਾਲਾ, ਗੁਰੂ ਨਾਨਕ ਪੁਰਾ, ਗੁਰੂ ਅਰਜਨ ਦੇਵ ਨਗਰ, ਰਾਂਝੇ ਦੀ ਹਵੇਲੀ, ਰਾਮ ਤਲਾਈ, ਢਪਈ, ਕਰਮਪੁਰਾ, ਫੈਜਪੁਰਾ, ਮਕਬੂਲਪੁਰਾ, ਘਾਹ ਮੰਡੀ, ਗਵਾਲ ਮੰਡੀ, ਸੂਰਤਾ ਸਿੰਘ ਰੋਡ, ਭਾਟੀਆ ਕਲੋਨੀ, ਜਗਦੀਸ਼ ਨਿਵਾਸ ਛੇਹਰਟਾ, ਕਰਤਾਰ ਨਗਰ, ਮਾਡਲ ਟਾਊਨ, ਤਕੀਆ ਚੰਨਣ ਸ਼ਾਹ, ਤਕੀਆ ਫਤਹਿ ਸ਼ਾਹ ਬੁਖਾਰੀ, ਇੰਦਰਾ ਕਲੋਨੀ, ਬੰਗਲਾ ਕਲੋਨੀ, ਅੰਨਗੜ, ਫਤਾਹਪੁਰ, ਕੋਟ ਖਾਲਸਾ, ਮਜੀਠਾ ਰੋਡ ਵਿਖੇ ਇੰਦਰਾ ਕਲੋਨੀ, ਵੇਰਕਾ, ਵੱਲਾ, ਕਾਲੇ ਤੇ ਘਨੂੰਪੁਰ, ਤੁੰਗਬਾਲਾ, ਮੋਹਕਮਪੁਰਾ, ਮੁਸਤਾਫਾਬਾਦ, ਦਬੁਰਜੀ, ਰਸੂਲਪੁਰ, ਜਗਦੰਬੇ ਕਲੋਨੀ, ਗੰਡਾ ਸਿੰਘ ਵਾਲਾ, ਮਹਿਤਾ ਰੋਡ ਤੇ ਜਵਾਹਰ ਨਗਰ, ਵਿਜੇ ਨਗਰ, ਅਨੰਦ ਨਗਰ, ਗੁਰੂ ਨਾਨਕ ਨਗਰ, ਟੰਡਨ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਗੋਪਾਲ ਨਗਰ, ਭਵਾਨੀ ਨਗਰ, ਸ਼ਾਸਤਰੀ ਨਗਰ, ਅਬਾਦੀ ਕੋਟ ਮਿਤ ਸਿੰਘ, ਨਰਾਇਣਗੜ, ਹੇਤ ਰਾਮ ਕਲੋਨੀ, ਆਜਾਦ ਰੋਡ, ਕੱਚਾ ਪੱਕਾ ਕੁਆਰਟਰ, ਮੋਹਨੀ ਪਾਰਕ ਤੇ ਹੋਰ ਸ਼ਾਮਲ ਹਨ।

ਜ਼ਿਲ੍ਹਾ ਮੈਜਿਸਟਰੇਟ ਨੇ ਆਖਿਆ ਕਿ ਅੰਮ੍ਰਿਤਸਰ ਸ਼ਹਿਰ ਵਿਚ ਇਹ ਅਜਿਹੇ ਇਲਾਕੇ ਹਨ, ਜਿਥੇ ਸੰਘਣੀ ਆਬਾਦੀ ਹੈ। ਇਥੇ ਘੱਟ ਥਾਂ ਵਿੱਚ ਵਧੇਰੇ ਆਬਾਦੀ ਵਸੀ ਹੋਈ ਹੈ। ਇਨ੍ਹਾਂ ਆਬਾਦੀਆਂ ਵਿਚ ਪਰਵਾਸੀ ਮਜ਼ਦੂਰ ਅਤੇ ਹੋਰ ਰਹਿ ਰਹੇ ਹਨ।