ਕਰੀਬ 35 ਮਿੰਟ ‘ਚ ਮਹਿਲਾ ਨੇ ਦਿੱਤਾ 6 ਬੱਚਿਆਂ ਨੂੰ ਜਨਮ, ਡਾਕਟਰ ਵੀ ਹੋਏ ਹੈਰਾਨ

ਸ਼ਿਓਪੁਰ: ਮੱਧ ਪ੍ਰਦੇਸ਼ ਦੇ ਸ਼ਿਓਪੁਰ ਦੇ ਹਸਪਤਾਲ ‘ਚ ਪਿਛਲੇ ਦਿਨੀਂ ਇੱਕ 23 ਸਾਲਾ ਮਹਿਲਾ ਵੱਲੋਂ ਕਰੀਬ 35 ਮਿੰਟ ਵਿਚ ਛੇ ਬੱਚਿਆਂ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਜਨਮ ਤੋਂ ਕੁਝ ਦੇਰ ਬਾਅਦ ਹੀ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਬਾਕੀ ਬੱਚਿਆਂ ਦੀ ਹਾਲਤ ਵੀ ਚਿੰਤਾਜਨਕ ਹੈ।

ਮਿਲੀ ਜਾਣਕਾਰੀ ਮੁਤਾਬਕ ਇਹਨਾਂ ਬੱਚਿਆਂ ‘ਚ 4 ਲੜਕੇ ਅਤੇ ਦੋ ਲੜਕੀਆਂ ਹਨ। ਇਹ ਦੇਖ ਕੇ ਪੂਰਾ ਹਸਪਤਾਲ ਹੈਰਾਨ ਰਹਿ ਗਿਆ। ਮਿਲੀ ਜਾਣਕਾਰੀ ਮੁਤਾਬਕ ਦਰਦ ਹੋਣ ‘ਤੇ ਪਰਿਵਾਰ ਸਮੇਤ ਸੁਮਨ ਨਾਂਅ ਦੀ ਇਕ ਔਰਤ ਹਸਪਤਾਲ ਪਹੁੰਚੀ।
ਡਾਕਟਰਾਂ ਨੇ ਜਿਵੇਂ ਹੀ ਸੋਨੋਗ੍ਰਾਫ਼ੀ ਕੀਤੀ ਤਾਂ ਉਹਨਾਂ ਨੇ ਦੇਖਿਆ ਕਿ ਮਹਿਲਾ ਦੇ ਪੇਟ ਵਿਚ ਇਕ-ਦੋ ਨਹੀਂ ਬਲਕਿ 6 ਬੱਚੇ ਹਨ। ਡਾਕਟਰਾਂ ਮੁਤਾਬਕ 2 ਬੱਚਿਆਂ ਦੀ ਮੌਤ ਹੋ ਗਈ ਤੇ ਬਾਕੀ ਚਾਰ ਬੱਚਿਆਂ ਦਾ ਵਜ਼ਨ ਵੀ ਘੱਟ ਸੀ। ਇਸ ਲਈ ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।

ਹਰਜਿੰਦਰ ਛਾਬੜਾ – ਪਤਰਕਾਰ 9592282333