ਐਚ ਐਮ ਵੀ ਕਾਲਜ ਜਲੰਧਰ ਤੋਂ ਰਲੀਜ ਹੋਇਆ ਸਿੰਗਰ ਸ਼ਮਾ ਸਿੰਘ ਞਾ ਧਾਰਮਿਕ ਟਰੈਕ ਵਧਾਈਆਂ ਗੁਰਾਂ ਦੇ ਗੁਰਪੁਰਬ ਦੀਆਂ

( Samajweekly) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਿੰਗਰ ਸ਼ਮਾ ਸਿੰਘ ਦਾ ਧਾਰਮਿਕ ਟਰੈਕ ਵਧਾਈਆਂ ਗੁਰਾਂ ਦੇ ਗੁਰਪੁਰਬ ਦੀਆਂ ਐਚ ਐਮ ਵੀ ਕਾਲਜ ਜਲੰਧਰ ਵੱਲੋ ਰਲੀਜ ਕੀਤਾ ਗਿਆ।ਸਿੰਗਰ ਸ਼ਮਾ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕੀ ਮੈ ਇਸ ਕਾਲਜ ਐਮ ਏ ਮਿਉਜਕ ਭਾਗ 2 ਦੀ ਵਿਦਿਆਰਥਣ ਹਾਂ।ਮੈਨੂੰ ਮਾਣ ਹੈ ਕੀ ਮੇਰੇ ਟਰੈਕ ਨੂੰ ਕਾਲਜ ਵੱਲੋਂ ਰਲੀਜ ਕੀਤਾ ਗਿਆ। ਉਨਾਂ ਦੱਸਿਆ ਕੀ ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਹੈਪੀ ਡੱਲੀ ਅਤੇ ਸਾਜਨ ਵਿਰਦੀ ਦੀ ਪੇਸ਼ਕਸ਼ ਜੋ ਹੱਕ ਰਿਕਾਰਡਜ ਵੱਲੋ ਰਲੀਜ ਕੀਤਾ ਜਾਵੇਗਾ।ਜਿਸ ਨੂੰ ਲਿਖਿਆ ਹੈ ਵਰਲਡ ਫੇਮਸ ਕਲਮ ਹੈਪੀ ਡੱਲੀ ਨੇ ਮਿਉਜਕ ਸਾਬ ਸਿੰਘ ਨੇ ਦਿੱਤਾ ਹੈ।ਜਿਸ ਦਾ ਵੀਡੀਓ ਰੁਕਮਨ ਵੀਡੀਓ ਨੇ ਕੀਤਾ ਹੈ।ਇਸ ਮੋਕੇ ਡਾ ਪ੍ਰੇਮ ਸਾਗਰ ਡਾ ਨਵਰੂਪ ਕੋਰ ਡਾ ਪੂਜਾ ਮਿਨਹਾਸ ਡਾ ਸੰਤੋਸ਼ ਖੰਨਾ ਪਰਦੁਮਾ ਨਰੰਗ ਨਰਾਇਣ ਦਾਸ ਸਨੀ ਅਤੇ ਮੈਡਮ ਸ਼ਿਲਪਾ ਆਦਿ ਮੌਜੂਦ ਸਨ।