ਉਰਵਸ਼ੀ ਰੌਤੇਲਾ ਦਾ ਜਿਮ ਵੀਡੀਓ ਇੰਟਰਨੇਟ ‘ਤੇ ਹੋ ਰਿਹਾ ਵਾਇਰਲ, 120 ਕਿਲੋ ਵਜ਼ਨ ਨਾਲ ਕੀਤੀ ਐਕਸਰਸਾਈਜ਼

ਮੁੰਬਈ (ਹਰਜਿੰਦਰ ਛਾਬੜਾ)- ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਹਮੇਸ਼ਾ ਆਪਣੀਆਂ ਵੀਡਿਓਜ਼ ਲਈ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਕਈ ਵਾਰ ਉਹ ਆਪਣੇ ਡਾਂਸ ਦੀਆਂ ਵੀਡੀਓ ਅਤੇ ਕਈਂ ਫਿਟਨੈਸ ਵੀਡੀਓ ਲੈ ਕੇ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਇਸ ਵਾਰ ਉਰਵਸ਼ੀ ਨੇ ਆਪਣੇ ਜਿਮ ਸੈਸ਼ਨ ਦੀ ਵੀਡੀਓ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ। ਉਰਵਸ਼ੀ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਉਹ 120 ਕਿੱਲੋ ਭਾਰ ਦੇ ਨਾਲ ਕਸਰਤ ਕਰ ਰਹੀ ਹੈ। ਬਾਲੀਵੁੱਡ ਅਦਾਕਾਰਾ ਉਰਵਸ਼ੀ ਦੇ ਜਿਮ ਦੀ ਇਸ ਵੀਡੀਓ ‘ਤੇ ਫੈਨਜ਼ ਕਾਫੀ ਪ੍ਰਤੀਕ੍ਰਿਆ ਦੇ ਰਹੇ ਹਨ।
ਉਰਵਸ਼ੀ ਰੌਤੇਲਾ ਦਾ ਜਿਮ ਵੀਡੀਓ 24 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਹ ਵੀਡੀਓ ਇਸਦੀ ਉਦਾਹਰਣ ਹੈ ਕਿ ਅਦਾਕਾਰਾ ਆਪਣੀ ਤੰਦਰੁਸਤੀ ਪ੍ਰਤੀ ਕਿੰਨੀ ਕੁ ਚੇਤੰਨ ਹੈ। ਹਾਲ ਹੀ ਵਿੱਚ, ਇੱਕ ਖਬਰ ਆਈ ਸੀ ਕਿ ਉਹ ਆਪਣੀ ਇੱਕ ਇੰਸਟਾਗ੍ਰਾਮ ਪੋਸਟ ਲਈ ਲੱਖਾਂ ਰੁਪਏ ਲੈਂਦੀ ਹੈ ਅਤੇ ਇਸ ਕੇਸ ਵਿੱਚ ਉਹ ਸਭ ਤੋਂ ਮਹਿੰਗੀ ਅਦਾਕਾਰਾ ਹੈ। ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਦੁਬਈ ਦੀ ਬ੍ਰਾਂਡ ਅੰਬੈਸਡਰ ਵੀ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਉਰਵਸ਼ੀ ਰੌਤੇਲਾ ਦਾ ਗਾਣਾ ‘ਇਕ ਡਾਇਮੰਡ ਦਾ ਹਾਰ ਲਿਆਦੇ ਯਾਰ’ਰਿਲੀਜ ਕੀਤਾ ਗਿਆ ਹੈ। ਇਸ ਗਾਣੇ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਰਵਸ਼ੀ ਫਿਲਮ ਪਗਲਪੰਤੀ ਵਿੱਚ ਨਜ਼ਰ ਆਈ ਸੀ। ਇਸ ਫਿਲਮ ਵਿੱਚ, ਪੁਲਕਿਤ ਸਮਰਾਟ, ਅਨਿਲ ਕਪੂਰ, ਜਾਨ ਅਬ੍ਰਾਹਮ, ਇਲਿਆਨਾ ਅਤੇ ਕ੍ਰਿਤੀ ਖਰਬੰਦਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ।