ਇੰਡੀਅਨ ਕੌਂਸਲੇਟ ਜਰਨਲ ਸ੍ਰੀ ਮਦਨ ਲਾਲ ਰੈਗਰ ਨੂੰ ਹਮਬਰਗ ਦੀ ਸੰਗਤ ਵੱਲੋਂ ਦਸਖ਼ਤ ਕੀਤੇ ਹੋਏ ਪੇਪਰ ਸੌਂਪੇ  

(ਸਮਾਜ ਵੀਕਲੀ)

ਹਮਬਰਗ (ਰੇਸ਼ਮ ਭਰੋਲੀ)- ਇਹ ਪਹਿਲੀ ਵਾਰ ਹੋਇਆ ਕਿ ਹਮਬਰਗ ਦੀਆਂ ਸਾਰੀਆਂ ਸੰਗਤਾਂ ਨੇ ਇਕਾਠੇ ਹੋਕੇ ਲੋਕ ਵਿਰੋਧੀ ਕਾਨੂੰਨ ਦੇ ਖ਼ਿਲਾਫ਼ ਲਗਾਤਾਰ ਮੁਜ਼ਾਹਰੇ ਕਰ ਰਹੇ ਹਨ ਤੇ ਕਰਦੇ ਰਹਿੰਣਗੇ ਜਦੋਂ ਤੱਕ ਇਹ ਕਿਸਾਨ ਮਜ਼ਦੂਰ, ਵਪਾਰੀ, ਦੁਕਾਨਦਾਰ, ਆੜਤੀਏ ਤੇ ਹੋਰ ਬਹੁਤ ਸਾਰੇ ਲੋਕਾਂ ਦਾ ਗੱਲ ਘੁੱਟਣ ਵਾਲਾ ਕਾਨੂੰਨ ਰੱਦ ਨਹੀਂ ਕੀਤਾ ਜਾਂਦਾ. ਅਸੀਂ ਸਾਰੇ ਇਕ ਸੀ ਤੇ ਇਕ ਹਾਂ ਤੇ ਇਕ ਰਹਾਂਗੇ, ਬੇਸੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਨਵੇਂ ਬਿੱਲ ਲਿਆਕੇ, ਕੈਪਟਨ ਸਾਹਿਬ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਰਾਖੇ ਹੋਣ ਦਾ ਸਬੂਤ ਦਿੱਤਾ ਹੈ, ਪਰ ਫਿਰ ਵੀ ਜਿੰਨਾ ਚਿਰ ਮੋਦੀ ਸਰਕਾਰ ਵੱਲੋਂ ਲੋਕ ਵਿਰੋਧੀ ਕਾਨੂੰਨ ਰੱਦ ਨਹੀਂ ਕਰਦੀ, ਉਂਨਾਂ ਚਿਰ ਮੁਜ਼ਾਹਰਿਆਂ ਦੇ ਰੂਪ ਵਿੱਚ ਸੰਘਰਸ਼ ਜਾਰੀ ਰਹੇਗਾ. ਇਹ ਮੁਜ਼ਾਹਰਿਆਂ ਵਿੱਚ ਗੁਰੂਦੁਅਰਾ ਸਿੰਘ ਸਭਾ ਈ ਫੋ ਗਰਾਡਵੇਗ, ਗੁਰੂਦੁਅਰਾ ਸਿੰਘ ਸਭਾ ਸਿੰਖ ਸੈਂਟਰ ਬਾਰਮਵੈਕ, ਹਿੰਦੂ ਮੰਦਰ ਆਈਫਾਸਟਰਾਸੇ, ਇੰਡੀਅਨ ਓਵਰਸੀਜ ਕਾਂਗਰਸ ਕਮੇਟੀ ਜਰਮਨ ਤੇ ਹੋਰ ਬਹੁਤ ਸਾਰੇ ਵਪਾਰੀ, ਦੁਕਾਨਦਾਰਾਂ ਨੇ ਇਕ ਬਹੁਤ ਵੱਡਾ ਉਪਰਾਲਾ ਕੀਤਾ ਸੀ, ਕਿ ਜਿੰਨੇ ਵੀ ਹਮਬਰਗ ਵਿੱਚ ਮੁਜ਼ਾਹਰੇ ਕੀਤੇ ਸੀ ਉਹਨਾ ਵਿੱਚ ਸਾਰੀਆਂ ਸੰਗਤਾਂ ਨੇ ਜੋ ਦਸਖ਼ਤ ਕੀਤੇ ਸੀ, ਅੱਜ ਹਮਬਰਗ ਦੇ ਕੋਸਲੇਟ ਜਰਨਲ ਸ੍ਰੀ ਮਦਨ ਲਾਲ ਰੈਗਰ ਨੂੰ ਬਹੁਤ ਸਾਰੀਆਂ ਸੰਸਥਾਵਾਂ ਦੇ ਆਗੂਆ ਨੇ ਸਾਰੇ ਪੇਪਰ ਦਿੱਤੇ ਤੇ ਕੋਸਲੇਟ ਸਾਹਿਬ ਨਾਲ ਇਸ ਸਾਰੇ ਮੁੰਦੇ ਤੇ ਗੱਲ ਬਾਤ ਵੀ ਕੀਤੀ, ਨਾਲ ਹੀ ਸ੍ਰੀ ਰੈਗਰ ਜੀ ਨੇ ਭਰੋਸਾ ਦਿਵਾਇਆ ਕਿ ਇਹ ਸਾਰੇ ਪੇਪਰ ਮੈਂ ਆਪਣੀ ਨਗਰਾਨੀ ਵਿੱਚ ਭਾਰਤ ਸਰਕਾਰ ਤੱਕ ਪਚਾਵਾਂਗਾ.
ਇੱਥੇ ਪਹੁੰਚੇ ਗੁਰੂਦੁਆਰਾ ਸਿੰਘ ਸਭਾ ਈ ਫੋ ਗਰਾਗਵੇਡ ਤੋਂ ਪ੍ਰਧਾਨ ਸ: ਦਲਵੀਰ ਸਿੰਘ ਭਾਊ, ਸ:ਦਰਸ਼ਨ ਸਿੰਘ ਚੌਹਾਨ, ਗੁਰੂਦੁਆਰਾ ਸਿੰਘ ਸਭਾ ਸਿੰਖ ਸੈਂਟਰ ਬਾਰਮਵੈਕ ਤੋਂ ਪ੍ਰਧਾਨ ਸ:ਰਣਜੀਤ ਸਿੰਘ ਬਾਜਵਾ, ਬੀਬੀ ਬੀਨਾਂ ਸਿੰਘ, ਸ:ਸ਼ਮਸ਼ੇਰ ਸਿੰਘ, ਇੰਦਰਜੀਤ ਸਿੰਘ ਧਾਲੀਵਾਲ, ਤੇ ਮੰਦਰ ਦੇ ਕਾਂਗਰਸ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ, ਮੰਦਰ ਦੇ ਸਾਬਕਾ ਪ੍ਰਧਾਨ ਸ੍ਰੀ ਰਾਜੀਵ ਬੇਰੀ, ਚੇਅਰਮੈਨ ਸ:ਗੁਰਭਗਬੰਤ ਸਿੰਘ ਸੰਧਾਵਾਲ਼ੀਆ, ਮੰਦਰ ਦੇ ਵਿੱਤ ਸਕੱਤਰ ਸ੍ਰੀ ਰਾਜ ਸ਼ਰਮਾ, ਕਾਂਗਰਸ ਦੇ ਇਨਚਾਰਜ ਸ੍ਰੀ ਰੇਸ਼ਮ ਭਰੋਲੀ, ਵਾਈਸ ਪ੍ਰਧਾਨ ਸ:ਸੁਖਦੇਵ ਸਿੰਘ ਚਾਹਲ, ਸੁਖਜਿੰਦਰ ਸਿੰਘ ਗਰੇਵਾਲ, ਕਾਂਗਰਸ ਦੀ ਵਾਈਸ ਪ੍ਰਧਾਨ ਮੈਡਮ ਨਾਜਮਾ ਨਾਜ਼ ਜੰਡਿਆਲਾ, ਮੈਡਮ ਕੁਲਦੀਪ ਕੋਰ ਮੋਗਾ, ਤੇ ਪਹਿਰੇਦਾਰ ਦੇ ਰੀਪੋਟਰ ਸ:ਗੁਰਮੇਲ ਸਿੰਘ ਮਾਨ ਆਦਿ ਹਾਜ਼ਰ ਸਨ।