ਇਸ ਬਾਲ ਗਾਇਕ ਨੇ ਸਰਬੱਤ ਦੇ ਭਲੇ ਲਈ ਇੰਝ ਕੀਤੀ ਅਰਦਾਸ, ਗੁਰਲੇਜ਼ ਅਖਤਰ ਨੇ ਸਾਂਝਾ ਕੀਤਾ ਵੀਡੀਓ

ਜਲੰਧਰ (ਸਮਾਜ ਵੀਕਲੀ):- ਕੋਰੋਨਾ ਵਾਇਰਸ ਵਰਗੀ ਗੰਭੀਰ ਬਿਮਾਰੀ ਦੇ ਕਾਰਨ ਦੁਨੀਆ ਭਰ ‘ਚ ਹੁਣ ਤੱਕ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਇਸ ਗੰਭੀਰ ਬਿਮਾਰੀ ਦੇ ਵੱਧਦੇ ਪ੍ਰਕੋਪ ਨੂੰ ਵੇਖਦੇ ਹੋਏ ਪੂਰੇ ਭਾਰਤ ‘ਚ ਲਾਕ ਡਾਊਨ ਹੈ ਅਤੇ ਲੋਕ ਆਪੋ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਗਏ ਹਨ । ਕਿਉਂਕਿ ਇਸ ਬਿਮਾਰੀ ਤੋਂ ਬਚਣ ਦਾ ਮਹਿਜ਼ ਇੱਕੋ ਇੱਕ ਤਰੀਕਾ ਹੈ ਅਤੇ ਉਹ ਹੈ ਘਰ ‘ਚ ਰਹਿ ਕੇ ਅਤੇ ਸੋਸ਼ਲ ਡਿਸਟੈਂਸਿੰਗ ਅਪਣਾ ਕੇ ।ਇਸ ਬਿਮਾਰੀ ਦੇ ਕਾਰਨ ਲੋਕ ਡਰੇ ਸਹਿਮੇ ਹੋਏ ਹਨ । ਪਰ ਕੁਝ ਲੋਕ ਪ੍ਰਮਾਤਮਾ ਅੱਗੇ ਇਸ ਬਿਮਾਰੀ ਤੋਂ ਨਿਜ਼ਾਤ ਲਈ ਅਰਦਾਸਾਂ ਵੀ ਕਰ ਰਹੇ ਹਨ ।

ਗਾਇਕਾ ਗੁਰਲੇਜ਼ ਅਖਤਰ ਨੇ ਆਪਣੇ ਇੰਸਟਾਗ੍ਰਾਮ ‘ਤੇ ਗੁਰਲੇਜ਼ ਅਖਤਰ ਨੇ  ਵੀਡੀਓ  ਸਾਂਝਾ ਕੀਤਾ ਹੈ । ਇੱਕ ਬਾਲ ਗਾਇਕ ਨੌੋਰਿਸ਼ ਨੇ ਗੀਤ ਦੇ ਰੂਪ ‘ਚ ਬਹੁਤ ਹੀ ਸੋਹਣੀ ਅਰਦਾਸ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਇਸ ਬਿਮਾਰੀ ਤੋਂ ਜਲਦ ਤੋਂ ਜਲਦ ਨਿਜ਼ਾਤ ਲਈ ਅਰਦਾਸ ਕੀਤੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰਲੇਜ਼ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਸਾਰੇ ਸਪੋਰਟ ਕਰੋ ਨੌਰਿਸ਼ ਪੁੱਤ ਨੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਆ ਸਾਰੀ ਦੁਨੀਆ ਲਈ ਅਰਦਾਸ ਕਰ ਰਿਹਾ। ਪ੍ਰਮਾਤਮਾ ਤੇਰਾ ਭਲਾ ਕਰੇ ਪੁੱਤ”। ਉਨ੍ਹਾਂ ਨੇ ਸਰੋਤਿਆਂ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ‘ਤੇ ਬੱਚੇ ਨੂੰ ਆਸ਼ੀਰਵਾਦ ਦੇਣ ਲਈ ਵੀ ਕਿਹਾ ਹੈ ।

ਹਰਜਿੰਦਰ ਛਾਬੜਾ-ਪੱਤਰਕਾਰ 9592282333