ਇਲਾਜ ਲਈ 400 ਕਿਲੋਮੀਟਰ ਚੱਲ ਕੇ ਆਇਆ ਬੱਚਾ, ਕੁਝ ਘੰਟਿਆਂ ਬਾਅਦ ਮੌਤ

ਸ਼ਿਲਾਂਗ (ਸਮਾਜਵੀਕਲੀ) : ਚਾਰ ਸੌ ਕਿਲੋਮੀਟਰ ਸਫ਼ਰ ਤੈਅ ਕਰ ਕੇ ਇੱਥੇ ਕਿਸੇ ਬੀਮਾਰੀ ਦੇ ਇਲਾਜ ਲਈ ਲਿਆਂਦਾ ਇਕ 8 ਮਹੀਨਿਆਂ ਦਾ ਬੱਚਾ ਮਗਰੋਂ ਕਰੋਨਾਵਾਇਰਸ ਪਾਜ਼ੇਟਿਵ ਪਾਇਆ ਗਿਆ ਤੇ ਉਸ ਦੀ ਮੌਤ ਹੋ ਗਈ। ਉਸ ਨੂੰ ਅਰੁਣਾਚਲ ਤੋਂ ਵਾਇਆ ਅਸਾਮ ਮੇਘਾਲਿਆ ਲਿਆਂਦਾ ਗਿਆ ਸੀ।

ਕੋਵਿਡ ਪਾਜ਼ੇਟਿਵ ਪਾਏ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਉਸ ਦੀ ਮੌਤ ਹੋ ਗਈ। ਬੱਚੇ (ਲੜਕੇ) ਨੂੰ ਇਲਾਜ ਲਈ ਅਰੁਣਾਚਲ ਦੀ ਟੋਮੋ ਰੀਬਾ ਸਿਹਤ ਸੰਸਥਾ ਤੋਂ ਉੱਤਰ ਪੂਰਬੀ ਇੰਦਰਾ ਗਾਂਧੀ ਖੇਤਰੀ ਸਿਹਤ ਤੇ ਮੈਡੀਕਲ ਸਾਇੰਸ ਸੰਸਥਾ (ਸ਼ਿਲਾਂਗ) ਲਿਆਂਦਾ ਗਿਆ ਸੀ। ਉਸ ਦੇ ਮਾਪੇ ਸੜਕੀ ਰਸਤੇ ਸੋਮਵਾਰ ਸੁਵੱਖਤੇ ਹਸਪਤਾਲ ਪੁੱਜੇ ਸਨ। ਉਨ੍ਹਾਂ ਦੇ ਸ਼ਿਲਾਂਗ ਆਉਣ ’ਤੇ ਬੱਚੇ ਦੇ ਨਮੂਨੇ ਲਏ ਗਏ। ਉਹ ਮਗਰੋਂ ਕਰੋਨਾਵਾਇਰਸ ਪਾਜ਼ੇਟਿਵ ਪਾਇਆ ਗਿਆ ਅਤੇ ਸ਼ਾਮ ਨੂੰ ਉਸ ਦੀ ਮੌਤ ਹੋ ਗਈ।