ਇਤਾਲਵੀ ਕੰਪਨੀ ਦੇ 79 ਮੁਲਾਜ਼ਮ ਕਰੋਨਾ ਪਾਜ਼ੇਟਿਵ

ਰੋਮ (ਇਟਲੀ) (ਸਮਾਜਵੀਕਲੀ) :  ਇਟਲੀ ਵਿੱਚ ਇੱਕ ਮਸ਼ਹੂਰ ਕੋਰੀਅਰ ਕੰਪਨੀ ਬਾਰਤੋਲੀਨੀ ਬਲੋਨੀਆ ਵਿੱਚ ਕਰੋਨਾਵਾਇਰਸ ਦੇ 107 ਮਾਮਲੇ ਸਾਹਮਣੇ ਆਏ ਹਨ। ਇੱਥੋਂ ਦੇ ਸਿਹਤ ਵਿਭਾਗ ਨੂੰ ਇਨ੍ਹੀਂ ਦਿਨੀਂ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਿਆ ਹੈ ਕਿ ਪੀੜਤ ਵਿਅਕਤੀਆਂ ’ਚ ਕੰਪਨੀ ਦੇ ਕਰਮਚਾਰੀ ਅਤੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ ਜੋ ਉਨ੍ਹਾਂ ਨਾਲ ਸਿੱਧੇ ਤੌਰ ਸੰਪਰਕ ਵਿੱਚ ਰਹੇ ਹਨ।

ਬਲੋਨੀਆ ਹੈਲਥ ਕੇਅਰ ਵਿਭਾਗ ਦੇ ਡਾਇਰੈਕਟਰ ਪਾਓਲੋ ਪਾਂਡੋਲਫੀ ਨੇ ਦੱਸਿਆ ਕਿ ਪੀੜਤਾਂ ’ਚ ਕੰਪਨੀ ’ਚ ਕੰਮ ਕਰਨ ਵਾਲੇ 79 ਕਰਮਚਾਰੀ ਸ਼ਾਮਲ ਹਨ ਜਦਕਿ ਬਾਕੀ 28 ਇਨ੍ਹਾਂ ਦੇ ਪਰਿਵਾਰਕ ਮੈਂਬਰ ਹਨ। ਪੀੜਤਾਂ ’ਚੋਂ ਦੋ ਦੀ ਹਾਲਤ ਗੰਭੀਰ ਹੈ ਜਦਕਿ ਬਾਕੀਆਂ ਨੂੰ ਘਰ ’ਚ ਹੀ ਇਕਾਂਤਵਾਸ ਕੀਤਾ ਗਿਆ ਹੈ। ਹੋਰਨਾਂ ਮੁਲਾਜ਼ਮਾਂ ਦੀ ਜਾਂਚ ਕੀਤੀ ਜਾ ਰਹੀ ਹੈ।