ਆ ਗਿਆ ਮਹਿੰਗੇ ਭਾਅ ਦਾ ਕਬੱਡੀ ਕੱਪ 

ਬਰਨਾਲਾ : ਮਾਲਵੇ ਦਾ ਮਸ਼ਹੂਰ ਪਿੰਡ ਗਹਿਲ (ਬਰਨਾਲਾ) ਦਾ ਮੇਲਾ ਹਰ ਸਾਲ ਜਗਰੂਪ ਸਿੰਘ ਸਿੱਧੂ USA ਵਾਲੇ ਅਪਣੇ ਪਿੰਡ ਕਬੱਡੀ ਦਾ ਮਹਿੰਗੇ ਭਾਅ ਦਾ ਕੱਪ ਕਰਵਾਉਂਦੇ ਨੇ | ਹਰ ਸਾਲ ਦੀ ਤਰਾ ਇਸ ਵਾਰ ਵੀ ਗਹਿਲ ਕਬੱਡੀ ਕੱਪ ਤੇ ਉੱਚ ਕੋਟੀ ਦੇ ਸਟਾਰ ਖਿਡਾਰੀ ਖੇਡਣਗੇ, ਜਿਸ ਵਿੱਚ ਮਾਝੇ ਅਤੇ ਦੁਆਬੇ ਮਾਲਵੇ ਦੇ ਖਿਡਾਰੀ ਦੇਖਣ ਨੂੰ ਮਿਲਣਗੇ | ਗਹਿਲ ਦੇ ਕਬੱਡੀ ਕੱਪ ਤੇ ਜਗਰੂਪ ਸਿੱਧੂ USA ਵਾਲੇ ਤੇ ਜੰਡਿਆਲਾ ਮੰਜਕੀ ਵਾਲੇ ਜਤਿੰਦਰ ਜੌਹਲ USA ਵਾਲੇ ਤੇ ਪਿੰਡ ਦੀ ਕਮੇਟੀ ਵੱਲੋਂ ਤੇ ਹੋਰ NRI ਭਰਾਵਾਂ ਵੱਲੋਂ ਸਭ ਨੂੰ ਖੁੱਲਾ ਸੱਦਾ|
                 ਇਹ ਟੂਰਨਾਮੈਂਟ ਹਰ ਸਾਲ ਅਪਣੀ ਵੱਖਰੀ ਪਛਾਣ ਬਣਾ ਜਾਂਦਾ ਹੈ, ਇਸ ਵਾਰ ਵੀ ਤਿਆਰ ਆ। ਕੁੱਝ ਵੱਖਰਾ ਲੈਕੇ ਹਾਜ਼ਰ ਹੋਣਗੇ NRI. 41 ਵਾਂ ਕਬੱਡੀ ਕੱਪ 1762 ਈ: ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਪਿੰਡ (ਗਹਿਲ) (ਬਰਨਾਲਾ) ਵੱਲੋਂ ਘੱਲੂਘਾਰਾ ਸਪੋਰਟਸ ਕਲੱਬ NRI ਵੀਰ, ਸਮੂਹ ਨਗਰ ਨਿਵਾਸੀ, ਮਿਤੀ 23,24,25 ਨਵੰਬਰ 2019 ਕਰਵਾਇਆ ਜਾ ਰਿਹਾ ਹੈ।
               ਜਿਸ ਦਾ ਪਹਿਲਾ ਇਨਾਮ 3 ਲੱਖ, ਦੂਜਾ ਇਨਾਮ 2 ਲੱਖ, ਤੇ ਪਿੰਡ ਵਾਰ ਤਿੰਨ ਖਿਡਾਰੀ ਬਾਹਰੋਂ, ਬੈਸਟ ਰੇਡਰ ਤੇ ਜਾਫੀ ਨੂੰ ਬੁਲਟ ਮੋਟਰਸਾਈਕਲ, ਤੇ ਨਾਲ ਹੀ ਇੱਕ ਪਿੰਡ ਨਰੋਲ ਦਾ, ਪਹਿਲਾ ਇਨਾਮ 1 ਲੱਖ, ਦੂਜਾ ਇਨਾਮ 71 ਹਾਜ਼ਰ, ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣ ਗੇ। ਪਿੰਡ ਵਾਰ ਵਿੱਚ ਲਗਾਤਾਰ ਜਿੱਤਣ ਵਾਲੀ ਟੀਮ ਨੂੰ 3 ਲੱਖ ਦਿੱਤਾ ਜਾਣਾ ਤੇ ਫੁੱਟਬਾਲ ਵਿੱਚ ਲਗਾਤਾਰ 3 ਸਾਲ ਜਿੱਤਣ ਵਾਲੀ ਟੀਮ ਨੂੰ 51000 ਦਿੱਤਾ ਜਾਣਾ। ਕਬੱਡੀ ਦਾ ਪ੍ਰਸਿੱਧ ਬੁਲਾਰਾ ਬਿੱਲਾਂ ਲਲਤੋਂ ਦਾ ਜਤਿੰਦਰ ਜੌਹਲ ਵੱਲੋਂ, ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਣਾ, ਜਗਰੂਪ ਸਿੱਧੂ ਵੱਲੋਂ ਸ਼ਾਹਕੋਟ ਅਕੈਡਮੀ ਦੇ ਕੋਚ ਇੰਦਰਪਾਲ ਦਾ ਪਲਟੀਨਾ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਣਾ ਅਤੇ ਹੋਰ ਕਈ ਕਬੱਡੀ ਦੇ ਨਾਲ ਜੁੜੇ ਹੋਏ ਜਿਵੇਂ ਕਿ ਪੈਜ਼ਾ ਵਾਲੇ ਸ਼ੇਅਰ ਲਿਖਣ ਵਾਲੇ ਉਹਨਾਂ ਦਾ ਵੀ ਮਾਣ ਸਨਮਾਨ ਕੀਤਾ ਜਾਉ। ਇਹ ਸਾਰੀ ਜਾਣਕਾਰੀ ਗੱਗੀ ਦੁਧਾਲ ਵੱਲੋਂ ਦਿੱਤੀ ਗਈ ਆ ਅਤੇ ਲੱਕੀ ਡਰਾਅ ਵਿੱਚ ਦਰਸ਼ਕਾਂ ਨੂੰ 31 ਸਾਈਕਲ ਤੇ ਇੱਕ ਪਲਟੀਨਾ ਮੋਟਰਸਾਈਕਲ ਦਿੱਤਾ ਜਾਣਾ। ਨਾਲ ਹੀ ਪਿੰਡ ਦੀ ਕਮੇਟੀ ਦਾ ਧੰਨਵਾਦ ਜੋ NRI ਵੀਰਾਂ ਦਾ ਸਾਥ ਦਿੰਦੀ ਹੈ।
– ਹਰਜਿੰਦਰ ਛਾਬੜਾ ਪਤਰਕਾਰ 9592282333