ਆਸਟਰੇਲੀਆ ਤੋਂ ਲਵਪ੍ਰੀਤ ਦੀ ਦੇਹ ਪਿੰਡ ਬਲੱਗਣ ਪੁੱਜੀ

ਕਾਹਨੂੰਵਾਨ (ਸਮਾਜਵੀਕਲੀ) : ਪਿੰਡ ਬਲੱਗਣ ਦੇ ਇੱਕ ਨੌਜਵਾਨ ਦੀ ਬੀਤੀ 28 ਜੂਨ ਨੂੰ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ ਸੀ। ਉਸ ਦੀ ਮ੍ਰਿਤਕ ਦੇਹ ਅੱਜ ਪਿੰਡ ਬਲੱਗਣ ਵਿੱਚ ਸਵੇਰ ਵੇਲੇ ਪੁੱਜੀ। ਇਸ ਮੌਕੇ ਲਵਪ੍ਰੀਤ ਸਿੰਘ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ। ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਲਵਪ੍ਰੀਤ ਕਦੇ ਵੀ ਖ਼ੁਦਕੁਸ਼ੀ ਨਹੀਂ ਕਰ ਸਕਦਾ। ਉਸ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।