ਅੰਮ੍ਰਿਤਸਰ-ਜਲੰਧਰ-ਫਿਲੌਰ  ਸੜਕ ਦਾ ਨਾਂ  ਮਹਾਰਾਜਾ ਰਣਜੀਤ ਸਿੰਘ ਮਾਰਗ ਰੱਖਣ ਦੀ ਮੰਗ

ਡਾ. ਚਰਨਜੀਤ ਸਿੰਘ ਗੁਮਟਾਲਾ

 

ਅੰਮ੍ਰਿਤਸਰ : ਡਾ. ਚਰਨਜੀਤ ਸਿੰਘ ਗੁਮਟਾਲਾ ਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ ਨੇ ਅੰਮ੍ਰਿਤਸਰ ਤੋਂ ਫਲੌਰ ਤੀਕ ਬਰਾਸਤਾ ਜਲੰਧਰ,ਫਗਵਾੜਾ ਜਾਂਦੀ ਸੜਕ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਮਾਰਗ ਰੱਖਣ ਦੀ ਮੰਗ ਕੀਤੀ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਵਿੱਚ ਮੰਚ ਆਗੂ ਨੇ ਕਿਹਾ ਕਿ ਇਹ ਸੜਕ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ, ਇਸ ਲਈ ਇਸ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਮਾਰਗ ਰੱਖਣਾ ਚਾਹੀਦਾ ਹੈ।

ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਜਿਹੜੀ ਸੜਕ ਜੀ.ਟੀ. ਰੋਡ ਸੀ ਜਿਸ ਨੂੰ ਸ਼ੇਰ ਸ਼ਾਹ ਸੂਰੀ ਨੇ ਬਣਵਾਇਆ ਸੀ ਜੋੇ  ਲਾਹੌਰ ਤੋਂ ਸਤਲੁਜ ਦਰਿਆ ਤੀਕ ਜਾਂਦੀ ਸੀ ਉਸ ਦਾ ਰਸਤਾ ਲਾਹੌਰ ਤੋਂ ਰਾਜਾਤਾਲਾ, ਸਰਾਏ ਅਮਾਨਤ ਖਾਂ, ਨੂਰ ਦੀ, ਤਰਨਤਾਰਨ, ਵੈਰੋਵਾਲ, ਸੁਲਤਾਨ ਪੁਰ ਲੋਧੀ, ਜਹਾਂਗੀਰ, ਨਕੋਦਰ, ਨੂਰ ਮਹਿਲ ਸੀ।