ਅਧਿਆਪਕ ਪਤੀ ਪਤਨੀ ਦੇ ਘਰੋਂ ਦਿਨ ਦਿਹਾੜੇ ਨਕਦੀ ਚੋਰੀ

ਫਿਲਮੀ ਸਟਾਇਲ ਵਿੱਚ ਚੋਰ ਹੋਏ ਘਰ ਵਿੱਚ ਦਾਖਲ 

ਕਪੂਰਥਲਾ (ਸਮਾਜ ਵੀਕਲੀ) (ਕੌੜਾ)-   ਅਧਿਆਪਕ ਪਤੀ ਪਤਨੀ ਦੇ ਘਰੋਂ ਦਿਨ ਦਿਹਾੜੇ ਚੋਰਾਂ ਵੱਲੋਂ  ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਥਾਣਾ ਤਲਵੰਡੀ ਚੌਧਰੀਆਂ ਅਧੀਨ ਆਉਂਦੇ ਪਿੰਡ   ਪੁਰਾਣਾ ਠੱਟਾ  ਵਿਖੇ ਅਧਿਆਪਕ ਸੁਖਦੇਵ ਸਿੰਘ ਪਤਨੀ ਗੁਰਬਖਸ਼ ਕੌਰ ਅਧਿਆਪਿਕਾ  ਦੇ ਘਰ ਉਨ੍ਹਾਂ ਦੀ ਗੈਰਮੌਜੂਦਗੀ ਵਿੱਚ  ਚੋਰਾਂ ਵੱਲੋਂ ਚੋਰੀ ਕੀਤੀ ਗਈ ।  ਪੀਡ਼ਤ ਅਧਿਆਪਕ ਸੁਖਦੇਵ ਸਿੰਘ ਪੁੱਤਰ ਜਗੀਰ ਸਿੰਘ ਨਿਵਾਸੀ ਪੁਰਾਣਾ ਠੱਟਾ ਨੇ  ਦੱਸਿਆ ਕਿ ਉਹ   ਫੱਤੂ ਢੀਂਗਾ ਵਿਖੇ ਬਤੌਰ ਅਧਿਆਪਕ ਨੌਕਰੀ ਕਰਦਾ ਹੈ ਤੇ ਉਸਦੀ ਪਤਨੀ ਗੁਰਬਖਸ਼ ਕੌਰ ਬਤੌਰ ਅਧਿਆਪਕਾ ਨਵਾਂ ਠੱਟਾ ਸਕੂਲ ਵਿਖੇ ਨੌਕਰੀ ਕਰਦੀ ਹੈ।

ਸ਼ੁੱਕਰਵਾਰ ਦੀ ਦੁਪਹਿਰ ਸਾਢੇ 11 ਵਜੇ ਰੋਜ਼ ਦੀ ਤਰ੍ਹਾਂ ਡਿਊਟੀ ਤੇ ਹੋਣ ਕਾਰਨ ਤੇ ਮੇਰੇ ਪਿਤਾ ਜੀ ਖੇਤਾਂ ਵਿੱਚ ਹੋਣ ਤੇ   ਘਰ ਵਿੱਚ ਮੇਰੀ ਮਾਤਾ ਤੇ ਮੇਰਾ ਛੋਟਾ ਬੇਟਾ ਇਕੱਲੇ ਸਨ।   ਜਿਸ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨ ਮੇਰੇ ਘਰ ਆਏ। ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਬਾਹਰ ਮੋਟਰਸਾਈਕਲ ਤੇ ਖੜ੍ਹਾ ਰਿਹਾ ਅਤੇ ਦੂਸਰਾ ਨੌਜਵਾਨ ਘਰ ਦੇ ਅੰਦਰ ਆ ਗਿਆ।

ਜਿਸ ਨੇ  ਮੇਰਾ ਨਾਮ ਲਿਆ ਤੇ ਪੁੱਛਿਆ ਕਿ ਅਸੀਂ ਘਰ ਨੂੰ ਰੰਗ ਕਰਨਾ ਹੈ ਤਾਂ ਮੇਰਾ ਲਡ਼ਕਾ ਤੇ ਮੇਰੀ ਮਾਤਾ  ਜੀ ਉਸ ਨੌਜਵਾਨ ਨੂੰ ਮੇਰੇ ਚਾਚੇ ਦੇ ਘਰ ਲੈ ਗਈ , ਤਾਂ ਬਾਅਦ ਵਿਚ ਬਾਹਰ ਖੜ੍ਹਾ ਨੌਜਵਾਨ  ਸਾਡੇ ਘਰ ਦੇ   ਗੇਟ ਰਾਹੀਂ ਫਿਲਮੀ ਸਟਾਇਲ ਵਿੱਚ ਘਰ ਵਿੱਚ ਦਾਖਲ ਹੋ ਕੇ ਮੇਰੇ ਬੈੱਡਰੂਮ ਵਿਚ ਅਲਮਾਰੀ ਦਾ ਲਾਕਰ ਤੋਡ਼ ਕੇ  ਤੀਹ ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਲੈ ਗਏ।  ਪੀਡ਼ਤ ਅਧਿਆਪਕ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।